Print
PDF

Prizes

ਵਿਦਿਅਕ ਇਨਾਮ :
ਵਿਦਿਅਕ ਇਨਾਮ ਪ੍ਰਾਪਤ ਕਰਨ ਲਈ ਹੇਠ ਲਿਖੀਆਂ ਸ਼ਰਤਾਂ ਰੱਖੀਆਂ ਗਈਆਂ ਹਨ -
   1. ਕਾਲਜ ਦੀਆਂ ਘੇਰਲੂ ਪ੍ਰੀਖਿਆਵਾਂ ਦੇ ਕੁਲ ਨੰਬਰਾਂ ਦੇ ਆਧਾਰ 'ਤੇ ਜਿਹੜੇ ਵਿਦਿਆਰਥੀ ਜਮਾਤ ਵਿੱਚ ਪਹਿਲੇ, ਦੂਜੇ ਸਥਾਨ ਉੱਤੇ ਆਉਣਗੇ ਜਾਂ ਕਿਸੇ ਵਿਸ਼ੇ/ਵਿਸ਼ਿਆਂ ਵਿੱਚ ਪਹਿਲੇ, ਦੂਜੇ ਸਥਾਨ ਉੱਤੇ ਆਉਣਗੇ ਉਨਾਂ ਨੂੰ ਇਹ ਇਨਾਮ ਦਿੱਤੇ ਜਾਣਗੇ ਪਰ ਸ਼ਰਤ ਇਹ ਵੀ ਹੈ ਕਿ ਉਹ ਵਿਦਿਆਰਥੀ ਸਾਰੀਆਂ ਘਰੇਲੂ ਪ੍ਰੀਖਿਆਵਾਂ ਦੇ ਸਾਰੇ ਵਿਸ਼ਿਆਂ ਵਿੱਚੋਂ ਪਾਸ ਹੋਵੇ।
   2. ਉਨਾਂ ਸਾਰੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਜਾਣਗੇ ਜਿਹੜੇ ਯੂਨੀਵਰਸਿਟੀ ਇਮਤਿਹਾਨ ਦੇ ਆਧਾਰ ਉੱਪਰ ਯੂਨਵਰਸਿਟੀ/ਸਰਕਾਰੀ ਵਜ਼ੀਫ਼ੇ ਪ੍ਰਾਪਤ ਕਰਨਗੇ।

ਜਿਹੜਾ ਵਿਦਿਆਰਥੀ:
  (a) ਬੀ. ਏ. (ਜਰਨਲ) ਦੇ ਪਹਿਲੇ, ਦੂਜੇ ਅਤੇ ਤੀਜੇ ਭਾਗ ਦੀ ਪ੍ਰੀਖਿਆ ਵਿੱਚੋਂ ਪਹਿਲੇ ਨੰਬਰ 'ਤੇ ਆਵੇਗਾ।
  (b) ਭੀ. ਕਾਮ ਭਾਗ ਪਹਿਲਾ, ਦੂਜਾ ਅਤੇ ਤੀਜਾ ਦੇ ਪ੍ਰੀਖਿਆ ਵਿੱਚੋਂ ਪਹਿਲੇ ਨੰਬਤ 'ਤੇ ਆਵੇਗਾ।
  (c) ਬੀ. ਐੱਸ. ਸੀ. ਭਾਗ ਪਹਿਲਾ, ਦੂਜਾ ਅਤੇ ਤੀਜਾ (Med * Non-Medical) ਦੀ ਸਲਾਨਾ ਪ੍ਰੀਖਿਆ ਵਿੱਚੋਂ ਪਹਿਲੇ ਨੰਬਰ 'ਤੇ ਆਵੇਗਾ।
  (d) ਬੀ. ਸੀ. ਅਤੇ ਪੀ. ਜੀ. ਡੀ. ਸੀ. ਏ. ਦੇ ਪ੍ਰੀਖਿਆ ਵਿੱਚੋਂ ਪਹਿਲੇ ਨੰਬਰ 'ਤੇ ਆਵੇਗਾ।

ਜਨਰਲ ਇਨਾਮ:
ਜਰਨਲ ਇਨਾਮ ਹੇਠ ਲਿਖੇ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ।
  (1) ਕਾਲਜ ਮੈਗ਼ਜੀਨ ਦੇ ਹਰ ਵਿਭਾਗ ਦੇ ਵਿਦਿਆਰਥੀ ਸੰਪਾਦਕ ਨੂੰ।
  (2) ਅੰਗਰੇਜ਼ੀ, ਪੰਜਾਬੀ ਅਤੇ ਹਿੰਦੀ ਵਿੱਚ ਉੱਤਮ ਬੁਲਾਰਿਆਂ ਨੂੰ।
  (3) ਵਿੱਦਿਅਕ ਸਾਲ ਦੇ ਸਭ ਤੋਂ ਚੰਗੇ ਆਚਰਨ ਅਤੇ ਸਭ ਤੋਂ ਵਧੀਆ ਸੋਸ਼ਲ ਵਰਕਰ ਨੂੰ।
  (4) ਕੋਈ ਅਜਿਹਾ ਵਿਦਿਆਰਥੀ ਜਿਸ ਨੇ ਕੋਈ ਸ਼ਲਾਘਾ ਯੋਗ ਕੰਮ ਕੀਤਾ ਹੋਵੇ ਜਾਂ ਕਾਲਜ ਦੇ ਅਨੁਸ਼ਾਸਨ ਵਿੱਚ ਯੋਗਦਾਨ ਪਾਇਆ ਹੋਵੇ ਜਾਂ ਕਾਲਜ ਦਾ ਨਾਂ ਉੱਚਾ ਕੀਤਾ ਹੋਵੇ।

ਧਾਰਮਿਕ ਇਨਾਮ:
  1. ਸ਼ੁੱਧ ਪਾਠ ਉਚਾਰਨ ਵਿੱਚੋਂ ਪਹਿਲੇ ਪੰਜ ਵਿਦਿਆਰਥੀਆਂ ਨੂੰ।
  2. ਭਾਸ਼ਣ, ਕਵਿਤਾ, ਕੀਰਤਨ ਦੇ ਵੱਖ-ਵੱਖ ਕਾਲਜਾਂ ਚੋਂ ਇਨਾਮ ਜੇਤੂ।
  3. ਸ਼੍ਰੋਮਣੀ ਗੁ. ਪੰਰ. ਕ. ਸ੍ਰੀ ਅੰਮ੍ਰਿਤਸਰ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਗੁਰਮਤਿ ਇਮਤਿਹਾਨਾਂ ਵਿੱਚ ਚੰਗੇ ਨੰਬਰ ਲੈਣ ਵਾਲੇ ਵਿਦਿਆਰਥੀਆਂ ਨੂੰ।

 

Contact Us

 

 Dr. Preet Mohinder Pal Singh (Principal)
   Garhshankar, Distt. Hoshiarpur, Punjab
   INDIA,144527
 01884-282359, 281095
 khalsagsr@yahoo.co.in