Print
PDF

Students Assistance

ਯੁਵਕ ਭਲਾਈ ਸੇਵਾਵਾ :
ਕਾਲਜੀ ਪੰਜਾਬੀ ਯੂਨੀਵਰਸਿਟੀ ਅਤੇ ਪੰਜਾਬ ਸਰਕਰਾ ਦੇ ਯੁਵਕ ਭਲਾਈ ਸੇਵਾ ਵਿਭਾਗ ਨਾਲ ਸੰਬੰਧ ਰੱਖਦਾ ਹੈ। ਇਨਾਂ ਵਿਭਾਗਾਂ ਰਾਹੀਂ ਵਿਦਿਆਰਥੀਆਂ ਨੂੰ ਕਈ ਪ੍ਰਕਾਰ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਕਾਲਜ ਆਪਣੇ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ• ਵੱਲੋਂ ਲਗਾਏ ਜਾਂਦੇ ਕੈਂਪਾਂ ਵਿੱਚ ਭੇਜਦਾ ਹੈ। ਇਨਾਂ ਕੈਂਪਾਂ ਵਿੱਚ ਵਿਦਿਆਰਥੀ ਬਾਹਰਲੇ ਸੂਬਿਆਂ ਵਿੱਚ ਜਾ ਕੇ ਕਲਚਰ ਨੂੰ ਪੇਸ਼ ਕਰਨ ਅਤੇ ਜ਼ਾਬਤ ਵਿੱਚ ਚੱਲਣ ਜਿਹੇ ਸੁਨਹਿਰੀ ਮੌਕੇ ਪ੍ਰਾਪਤ ਕਰਦੇ ਹਨ। ਇੰਨਾਂ ਕੈਂਪਾਂ ਤੋਂ ਪ੍ਰਾਪਤ ਆਪਣੇ ਸਰਟੀਫ਼ਿਕੇਟ ਵਿਦਿਆਰਥੀ ਦੇ ਭਵਿੱਖ ਨੂੰ ਚੰਗਾ ਬਣਾਉਣ ਵਿੱਚ ਰੋਲ ਅਦਾ ਕਰਦੇ ਹਨ।
ਗੁਰੂ ਗੋਬਿੰਦ ਸਿੰਘ ਸੱਟਡੀ ਕਰਕਲ ਇਕਾਈ :
ਕਾਲਜ ਵਿਖੇ ਗੁਰੂ ਗੋਬਿੰਦ ਸਿੰਘ ਸੱਟਡੀ ਸਰਕਲ ਦਾ ਵਿੰਗ ਦੀ ਸਥਾਪਿਤ ਕੀਤਾ ਗਿਆ ਹੈ। ਸਿ ਅਧੀਨ ਵਿਦਿਆਰਥੀਆਂ ਨੂੰ ਸਮੇਂ-ਸਮੇਂ ਵਿਦਵਾਨਾਂ ਦੇ ਵੱਡਮੁੱਲੇ ਵਿਚਾਰਾਂ ਅਤੇ ਪੰਜਾਬ ਦੇ ਧਾਰਮਿਕ ਵਿਰਸੇ ਤੋਂ ਜਾਣੂ ਕਰਵਾਇਆ ਜਾਂਦਾ ਹੈ। ਕਾਲਜ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਮੁੱਖ ਦਫ਼ਤਰ, ਲੁਧਿਆਣਾ ਤੇ ਵੱਖ-ਵੱਖ ਟਰਸੰਟਾਂ ਵੱਲੋਂ ਲਏ ਜਾਂਦੇ ਗੁਰਮਤਿ ਇਮਤਿਹਾਨਾਂ ਅਤੇ ਹੋਰ ਮੁਕਾਬਲਿਆਂ ਵਿੱਚ ਭਾਗ ਲੈਂਦਾ ਹੈ, ਜਿਨਾਂ ਵਿੱਚ ਵਿਦਿਆਰਥੀਆਂ ਨੇ ਸੋਨੇ ਦੇ ਤਮਗ਼ੇ ਪ੍ਰਾਪਤ ਕਰਨ ਦੀਆਂ ਮੱਲਾਂ ਵੀ ਮਾਰੀਆਂ ਹਨ।

ਟਿਉਟੋਰੀਅਨ ਗੁਰਪੱਸ:
ਪੜਨ ਅਤੇ ਪੜਾਉਣ ਵਾਲਿਆਂ ਵਿੱਚ ਜਾਤੀ ਅਤੇ ਨਿਕਟਵਰਤੀ ਸੰਬੰਦ ਸਥਾਪਤ ਕਰਨ ਲਈ ਵਿਦਿਆਰਥੀ ਨੂੰ ਟੋਲੀਆਂ ਵਿੱਚ ਵੰਡ ਕੇ ਕਿਸੇ ਇੱਕ ਪ੍ਰਾ-ਅਧਿਆਪਕ ਨਾਲ ਜੋੜਿਆ ਜਾਂਦਾ ਹੈ, ਜੋ ਉਨਾਂ ਦੀਆਂ ਮੁਸ਼ਕਲਾਂ ਹੱਲ ਕਰਦਾ ਹੈ। ਇਸ ਦੇ ਇਲਾਵਾ ਵਿਦਿਆਰਥੀ ਆਪਣੇ ਟਿਉਟਰ ਨਾਲ ਜੜ ਕੇ ਆਪਣੇ ਅੰਦਰ ਛੂਪੀਆਂ ਖੂਬੀਆਂ ਉਜਾਗਰ ਕਰ ਸਕਦਾ ਹੈ।

ਸੂਚਨਾ ਪੱਤਰਾ :
ਵਿਦਿਆਰਥੀਆਂ ਨਾਲ ਸੰਬੰਧਤ ਸੂਚਨਾ ਪੱਤਰਾਂ ਦੀ ਜਾਣਕਾਰੀ ਹਿਤ ਵਿਦਿਆਰਥੀ ਨੂੰ ਸੂਚਨਾ ਬੋਰਡ ਜੋ ਕਿ ਕਾਲਜ ਗੇਟ ਦੇ ਸੱਜੇ ਹੱਥ ਸਥਿਤ ਹੈ ਉÎÎÎੱਪਰ ਝਾਤੀ ਮਾਰਨੀ ਚਾਹੀਦੀ ਹੈ। ਜਿਸ ਸੂਚਨਾ ਪੱਤਰ ਉੱਪਰ ਪਿੰਰਿਸੀਪਲ ਸਾਹਿਬ ਜਾਂ ਕਿਸੇ ਸਟਾਫ਼ ਮੈਂਬਰ ਦੇ ਦਸਤਖ਼ਤ ਨਾ ਹੋਣ ਉਹ ਸੂਚਨਾ ਪੱਤਰ ਵਿਸ਼ਵਾਸ ਯੋਗ ਨਹੀਂ ਹੈ।

ਕਾਲਜ ਦਾ ਰਸਾਲਾ : ਬੱਬਰ ਖ਼ਾਲਸਾ:
ਕਾਲਜ ਦੇ ਰਸਾਲੇ 'ਬੱਬਰ ਖਾਲਸਾ' ਨੂੰ ਇਸ ਦਾ ਸੰਪਾਦਕੀ ਬੋਰਡ ਚਲਾਉਂਦਾ ਹੈ। ਇਸ ਬੋਡਰ ਦੇ ਮੈਂਬਰ ਸਟਾਫ਼ ਅਤੇ ਵਿਦਿਆਰਥੀਆਂ ਵਿੱਚੋਂ ਲਏ ਜਾਂਦੇ ਹਨ। ਇਸ ਦੇ ਨਾਲ ਵਿਦਿਆਰਥੀਆਂ ਨੂੰ ਅੰਗਰੇਜ਼ੀ, ਪੰਜਾਬੀ ਅਤੇ ਹਿੰਦੀ ਵਿੱਚ ਸਵੈ-ਪ੍ਰਗਟਾਅ ਦਾ ਮੌਕਾ ਮਿਲਦਾ ਹੈ। ਰਸਾਲੇ ਵਿੱਚ ਅੱਗੇ ਲਿਕੇ ਵਿਭਾਗ ਹਨ : ਅੰਗਰੇਜ਼ੀ, ਪੰਜਾਬੀ, ਹਿੰਦੀ, ਧਾਰਮਿਕ, ਕਾਮਰਸ, ਸਾਇੰਸ ਅਤੇ ਸਮਾਚਾਰ ਆਦਿ। ਇਸ ਰਸਾਲੇ ਦੇ ਵਿਦਿਆਰਥੀ ਸੰਪਾਦਕਾਂ ਦੀ ਚੋਣ ਪ੍ਰਾ-ਅਧਿਆਪਕਾਂ ਦੁਆਰਾ ਕੀਤੀ ਜਾਂਦੀ ਹੈ।