Print
PDF

Scholarship

ਵਜੀਫ਼ੇ ਅਤੇ ਵਰਿੱਤੀਆਂ:
ਵਿਦਿਆਰਥੀ ਨੂੰ ਮਿਲਣ ਵਾਲੇ ਵਜ਼ੀਫ਼ਿਆਂ ਵਿੱਚ ਯੂਨੀਵਰਸਿਟੀ/ਸਰਕਾਰ, ਫ਼ੌਜ ਆਦਿ ਵੱਲੋਂ ਮਿਲਣ ਵਾਲੇ ਹਰ ਪ੍ਰਕਾਰ ਦੇ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਘੱਟ ਆਮਦਨ ਗਰੁੱਪ ਨੂੰ ਮਿਲਣ ਵਾਲੇ ਵਜ਼ੀਫੇ ਸ਼ਾਮਲ ਹਨ।

(a) ਮੈਰਿਟ ਵਜ਼ੀਫ਼ੇ ਅਤੇ ਕੌਮੀ ਕਰਜ਼ਾ:

ਗਰੀਬ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਹੇਠ ਲਿਖੀਆਂ ਹਾਲਤਾਂ ਵਿੱਚ ਵਜ਼ੀਫ਼ੇ ਮਿਲਣਗੇ -
1. ਪਿਤਾ / ਸਰਪਰਸਤ ਦੀ ਸਲਾਨਾ ਆਮਦਨ 25,000/- ਰੂ. ਤੋਂ ਵੱਧ ਨਾ ਹੋਵੇ।
2. ਇਹ ਕਰਜ਼ਾ ਜ਼ਮਾਨਤ ਤੋਂ ਬਿਨਾਂ ਹੀ ਮਨਜੂਰ ਕੀਤਾ ਜਾਵੇਗਾ ਅਤੇ ਇਸ ਉÎÎÎੱਪਰ ਕੋਈ ਵਿਆਜ ਨਹੀਂ ਲਿਆ ਜਾਵੇਗਾ ਪਰ ਇਸ ਕਰਜ਼ੇ ਦੀ ਅਦਾਇਗੀ ਵਿੱਚ ਕੁਤਾਹੀ ਕਰਨ ਦੀ ਹਾਲਤ ਵਿੱਚ ਸਰਕਾਰ ਇਸ ਰਕਮ ਉੱਪਰ ਵਿਆਜ ਵੀ ਲੈ ਸਕਦੀ ਹੈ।
3. ਇਸ ਯੋਜਨਾ ਅਧੀਨ ਵੱਧ ਤੋਂ ਵੱਧ 500 ਰੁ. ਸਲਾਨਾ ਰਕਮ ਦੀ ਮਨਜ਼ੂਰੀ ਦਿੱਤੀ ਜਾ ਸਕਦੀ ਹੈ।
4. ਕਰਜ਼ੇ ਦੀ ਅਦਾਇਗੀ ਦਾ ਸਿਲਸਿਲਾ ਵਿਦਿਆਰਧੀ ਦੇ ਕਮਾਉਣ ਤੋਂ ਇੱਕ ਸਾਲ ਬਾਅਦ ਆਰੰਭ ਹੋਵੇਗਾ।
5. ਬੋਰਡ/ਯੂਨੀਵਰਸਿਟੀ ਦਾ ਨਤੀਜਾ ਨਿਕਲਣ ਤੋਂ 21 ਦਿਨ ਦੇ ਅੰਦਰ-ਅੰਦਰ ਹੀ ਕਾਲਜ ਰਾਹੀਂ ਡੀ. ਪੀ. ਆਈ. ਨੂੰ ਵਜ਼ੀਫੇ ਲਈ ਅਰਜ਼ੀ ਭੇਜਣੀ ਪਵੇਗੀ।
    ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਨੂੰ ਮਿਲਣ ਵਾਲੀਆਂ ਵਰਿੱਤੀਆਂ ਤੋਂ ਇਲਾਵਾ ਅਨੁਸੂਚਿਤ ਜਾਤੀਆਂ ਦੀਆਂ ਵਿਦਿਆਰਥਣਾਂ ਹੇਠ ਲਿਖੇ ਵੇਰਵੇ ਅਨੁਸਾਰ ਸਪੈਸ਼ਲ ਗਰਾਂਟ ਲੈ ਸਕਦੀਆਂ ਹਨ -
6. ਵਿਦਿਆਰਥਣ ਦੇ ਪਿਤਾ/ਸਰਪਰਸਤ ਦੀ ਸਲਾਨਾ ਆਮਦਨ 9000///- ਰੁ. ਤੋਂ ਵੱਧ ਨਹੀਂ ਹੋਣੀ ਚਾਹੀਦੀ।
7. ਵਿਦਿਆਰਥਣ ਦਾ ਪਿਤਾਸਰਪਰਸਤ ਪੰਜਾਬ ਦਾ ਵਾਸੀ ਹੋਵੇ।


(b) ਭਾਤ ਸਰਕਾਰ ਵਲੋਂ ਦਸਵੀਂ ਤੋਂ ਬਾਅਦ ਦਿੱਤੇ ਜਾਣ ਵਾਲੇ ਵਜ਼ੀਫ਼ੇ :

   ਉਹ ਸਾਰੇ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀ ਇਸ ਵਜ਼ੀਫ਼ੇ ਦੇ ਹੱਕਦਾਰ ਹਨ, ਜਿਨਾਂ ਦੇ ਪਿਤਾ/ਸਰਪਰਸਤ ਪੰਜਾਬ ਦੇ ਵਾਸੀ ਹੋਣ ਅਤੇ ਉਹਨਾਂ ਦੀ ਸਲਾਨਾ ਆਮਦਨ 100000/- ਰੁ. ਤੋਂ ਵੱਧ ਨਾ ਹੋਵੇ।


(c) ਪੱਛੜੀਆਂ ਸ਼੍ਰੇਣੀਆਂ ਨੂੰ ਦਿੱਤੇ ਜਾਣ ਵਾਲੇ ਵਜ਼ੀਫ਼ੇ:

1. ਪੱਛੜੀਆਂ ਸ਼੍ਰੇਣੀਆਂ ਦੇ ਉਹ ਵਿਦਿਆਰਥੀ ਇਸ ਵਜ਼ੀਫ਼ੇ ਦੇ ਹੱਕਦਾਰ ਹਨ, ਜਿਨਾਂ ਦੇ ਪਿਤਾ/ਸਰਪਰਸਤ ਪੰਜਾਬ ਦੇ ਵਾਸੀ ਹਨ।
2. ਜਿਨਾਂ ਦੇ ਪਿਤਾ/ਸਰਪਰਸਤ ਦੀ ਸਲਾਨਾ ਆਮਦਨ 24000/- ਰੁ. ਤੋਂ ਘੱਟ ਹੈ। ਇਹ ਸ਼ਰਤ ਕੰਬੋਜ ਜਾਤੀ ਦੇ ਵਿਦਿਆਰਥੀਆਂ ਤੇ ਲਾਗੂ ਹੋਵੇਗੀ।
3. ਜਿਨਾਂ ਦੇ ਪਾਸ ਕੀਤੇ ਇਮਤਿਹਾਨ ਵਿੱਚ ਘੱਟੋਂ -ਘੱਟ 40% ਨੰਬਰ ਹੋਣ।

(d) ਅਨੁਸੂਚਿਤ, ਰਾਜ ਭਲਾਈ ਯੋਜਨਾ:

ਅਨੁਸੂਚਿਤ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਦੀ ਪੜ•ਾਈ ਦੀ ਫ਼ੀਸ ਸਿੱਧੀ ਰਾਜ ਸਰਕਾਰ ਪਾਸੋਂ ਪ੍ਰਾਪਤ ਕੀਤੀ ਜਾਂਦੀ ਹੈ। ਅਨੁਸੂਚਿਤ ਜਾਤੀ ਦੇ ਫ਼ੇਲ• ਹੋਣ ਵਾਲੇ ਵਿਦਿਆਰਥੀ ਨੂੰ ਵਜ਼ੀਫ਼ਾ ਨਹੀਂ ਮਿਲੇਗਾ। ਇੱਕ ਵਾਰ ਤੋਂ ਵੱਧ ਵਾਰ ਇੱਕ ਹੀ ਜਮਾਤ ਵਿੱਚ ਫ਼ੇਲ• ਹੋਣ ਵਾਲੇ ਵਿਦਿਆਰਥੀ ਦੀ ਫ਼ੀਸ ਰਿਆਇਤ ਵੀ ਖ਼ਤਮ ਕੀਤੀ ਜਾਵੇਗੀ।
ਅਨੁਸੂਚਿਤ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਨੂੰ ਫੀਸ ਵਿੱਚ ਛੋਟ/ਵਜੀਫਾ ਦੇਣ ਲਈ ਸਰਕਾਰ ਵੱਲੋਂ ਸਮੇਂ-ਸਮੇਂ ਤੇ ਜਾਰੀ ਹਦਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

(e) ਘੱਟ ਗਿਣਤੀ ਕੌਮਾਂ ਲਈ ਵਜ਼ੀਫਾ (Minorities Scholarship): ਪੰਜਾਬ/ਭਾਰਤ ਸਰਕਾਰ ਦੇ ਨਿਯਮਾਂ ਮੁਤਾਬਕ Minorities Scholarship ਸਕੀਮ ਤਹਿਤ ਅਪਲਾਈ ਕੀਤਾ ਜਾਂਦਾ ਹੈ।