Print
PDF

NCC & NSS

ਐਨ. ਸੀ. ਸੀ.


ਕਾਲਜ ਵਿਖੇ ਪੰਜਾਬ ਬਟਾਲੀਅਨ ਐੱਨ. ਸੀ. ਸੀ. ਫਗਵਾੜਾ ਨਾਲ ਸੰਬੰਧਿਯ ਯੂਨਿਟ ਚੱਲ ਰਿਹਾ ਹੈ। ਵਿਦਿਆਰਥੀਆਂ ਨੂੰ ਫ਼ੌਜ ਵਿੱਚ ਬਾਕਾਇਦਾ ਕਮਿਸ਼ਨ ਦੇ ਲਈ ਤਿਆਰ ਕੀਤਾ ਜਾਂਦਾ ਹੈ। ਕੈਡਿਟ ਬੀ ਅਤੇ ਸੀ ਸਰਟੀਫ਼ਿਕੇਟ ਪ੍ਰਾਪਤ ਕਰ ਸਕਦੇ ਹਨ। ਵਿਦਿਆਰਥਈ ਨਿਮਨਲਿਖਤ ਕੋਰਸਾਂ ਅਤੇ ਮੁਹਿੰਮਾ ਵਿੱਚ ਹਿੱਸਾ ਲੈ ਸਕਦੇ ਹਨ -
1. ਆਲ ਇੰਡੀਆ ਟ੍ਰੇਨਿੰਗ ਐਕਸਪੀਡੀਸ਼ਨਜ਼
2. ਰੈਗੂਲਰ ਆਰਮੀ ਅਟੈਚਮੈਂਟ
3. ਆਲ ਇੰਡੀਆ ਐਡਵਾਂਸ ਲੀਡਰਸ਼ਿਪ ਕੋਰਸ
4. ਸਾਈਕਲ ਐਕਪੀਡੀਸ਼ਨਜ਼ ਆਦਿ।
ਐੱਨ. ਸੀ. ਸੀ. ਦੇ ਨਿਯਮਾਂ ਅਨੁਸਾਰ ਹਰ ਸਾਲ ਆਪਣੇ ਯੂਨਿਟ ਦੇ ਸਲਾਨਾ ਟਰੇਨਿੰਗ ਕੈਂਪ ਵਿੱਚ ਹਾਜ਼ਰ ਹੋਣਾ ਜ਼ਰੂਰੀ ਹੈਉਹ 40 ਪਰੇਡਾਂ ਵਿੱਚੋਂ ਘੱਟੋਂ ਘੱਟ 30 ਪਰੇਡਾਂ ਦੀ ਸਰਵਿਸ ਟਰੇਨਿੰਗ ਇੱਕ ਵਿੱਦਿਅਕ ਵਰ•ੇ ਵਿੱਚ ਪ੍ਰਾਪਤ ਕਰੇਗਾ। ਇਸ ਟਰੇਨਿੰਗ ਤੋਂ ਇਲਾਵਾ ਕੈਡਿਟ ਆਪਣੀ ਮਰਜ਼ੀ ਅਨੁਸਾਰ ਸਰਵਿਸ ਟਰੇਨਿੰਗ, ਜਿਸ ਦੀ ਮਾਨਤਾ ਭਾਰਤ ਸਰਕਾਰ ਦਾ ਰੱਖਿਆ ਮੰਤਰਾਲਾ ਜਾ ਰਾਜ ਸਰਕਾਰ ਦੇਵੇਗੀ, ਲਈ ਆਪਣੇ ਆਪ ਨੂੰ ਪੇਸ਼ ਕਰ ਸਕਦਾ ਹੈ। ਇਸ ਦੀ ਮੈਂਬਰਸ਼ਿਪ ਤੁਹਾਡੀ ਮਰਜ਼ੀ 'ਤੇ ਹੋਵੇਗੀ। ਕੈਡਿਟ ਆਪਣੀ ਮਿਲੀ ਹੋਈ ਵਰਦੀ ਨੂੰ ਧਿਆਨ ਨਾਲ ਵਰਤੇਗਾ। ਇਸ ਤੋਂ ਇਲਾਵਾ ਸਟੋਰ ਵਿੱਚੋਂ ਕਡੇਟ ਦੁਆਰਾ ਪ੍ਰਾਪਤ ਕੀਤੀ ਕਿਸੇ ਵੀ ਵਸਤੂ ਦੇ ਗੁੰਮ ਜਾਣ ਦਾ ਉਹ ਖ਼ੁਦ ਜ਼ਿੰਮੇਵਾਰ ਹੋਵੇਗਾ।

 Incharge: Prof Gurpreet Singh

ਐੱਨ. ਐੱਸ. ਐੱਸ.

ਰਾਸ਼ਟਰੀ ਸੇਵਾ ਯੋਜਨਾ ਹੇਠ ਕਾਲਜ ਪਾਸ 150 ਸੀਟਾਂ (100 ਸੀਟਾਂ ਲੜਕਿਆਂ ਅਤੇ 50 ਲੜਕੀਆਂ ਲਈ) ਹਨ। ਸਾਰੀਆਂ ਹੀ ਜਮਾਤਾਂ ਦੇ ਵਿਦਿਆਰਥੀ ਇਸ ਦੇ ਮੈਂਬਰ ਬਣ ਸਕਦੇ ਹਨ। ਉਨਾਂ ਲਈ 120 ਘੰਟੇ ਦੀ ਸਮਾਜ ਸੇਵਾ / ਦਸ ਦਿਨਾਂ ਵਿਸ਼ੇਸ਼ ਕੈਂਪ ਲਾਉਣਾ ਜ਼ਰੂਰੀ ਹੈ।
ਇਸ ਯੋਜਨਾ ਨੂੰ ਆਪਣੇ ਆਲੇ ਦੁਆਲੇ ਨੂੰ ਸਮਝਣ ਲਈ, ਆਪਣੇ ਆਪ ਨੂੰ ਸਮਾਜ ਪ੍ਰਤੀ ਪੇਸ਼ ਕਰਨ ਤੇ ਆਪਣੇ ਸਮਾਜ ਦਾ ਸੰਬੰਧ ਸਮਝਣ ਲਈ, ਸਮਾਜ ਦੀਆਂ ਉਹਨਾਂ ਸਮੱਸਿਆਵਾਂ ਦੀ ਨਿਸ਼ਾਨਦੇਹੀ ਕਰਨ ਲਈ, ਜਿਨਾਂ ਨੂੰ ਵਿਦਿਆਰਥੀ ਹਲ ਕਰ ਸਕਦੇ ਹਨ, ਸਮਾਜਿਕ ਅਤੇ ਨਾਗਰਿਕ ਜ਼ਿੰਮੇਵਾਰੀਆਂ ਲਈ ਯੋਗਤਾ ਦੇ ਵਿਕਾਸ, ਸਮਾਜਿਕ ਵਿਰਸੇ ਨੂੰ ਕ੍ਰਿਆਸ਼ੀਲ ਬਣਾਉਣ ਵਿੱਚ ਮੁਹਾਰਤ ਹਾਸਲ ਕਰਨ ਅਤੇ ਚੰਗੇ ਨੇਤਾ ਦੇ ਪ੍ਰਬੰਧਕ ਬਣਨ ਦੀਆਂ ਖੁਬੀਆਂ ਪੈਦਾ ਕਰਨ ਲਈ, ਐਮਰਜੈਂਸੀ ਤੇ ਇਕਦਮ ਪੈਦਾ ਹੋਮ ਵਾਲੇ ਹਾਲਾਤ ਅਤੇ ਕੁਦਰਤੀ ਹਾਲਤਾਂ ਦਾ ਮੁਕਾਬਲਾ ਕਰਨ ਲਈ ਆਰੰਭਿਆ ਗਿਆ ਹੈ।

Incharge

  • Prof. Baljit Singh Mokha
  • Prof Jatinder Kaur